ਟੀਚਰ ਸਾਡੇ ਗੁਰੂ ਨੇ… ਵਿਧਾਇਕ ਜੌੜਾਮਾਜਰਾ ਦਾ U-Turn ! ਆਪਣੇ ਬਿਆਨ ਲਈ ਅਧਿਆਪਕਾਂ ਤੋਂ ਮੰਗੀ ਮੁਆਫ਼ੀ
ਪਿਛਲੇ ਦਿਨੀ ਸਮਾਣਾ ਦੇ ਇੱਕ ਸਕੂਲ ਵਿੱਚ ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਨੂੰ ਝਾੜ ਪਾਈ ਗਈ ਸੀ। ਹੁਣ ਇਸ ਮਾਮਲੇ ਵਿੱਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਯੂ-ਟਰਨ ਲੈਂਦੇ ਨਜ਼ਰ ਆਏ। MLA ਜੌੜਾਮਾਜਰਾ ਨੇ ਆਪਣੇ ਵੱਲੋਂ ਦਿੱਤੇ ਬਿਆਨ ਲਈ ਅਧਿਆਪਕਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਟੀਚਰ ਸਾਡੇ ਗੁਰੂ ਨੇ, ਮੇਰਾ ਮਕਸਦ ਕਿਸੇ ਵੀ ਅਧਿਆਪਕ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਦੱਸ ਦੇਈਏ ਕਿ ਜੌੜਾਮਾਜਰਾ ਵੱਲੋਂ ਅਧਿਆਪਕਾਂ ਦੀ ਕੀਤੀ ਝਾੜ ਝੰਬ ਤੋਂ ਬਾਅਦ ਬੀਤੇ ਕੱਲ੍ਹ ਡੈਮੋਕਰੇਟਿਕ ਟੀਚਰ ਫਰੰਟ ਦੁਆਰਾ ਇਹ ਗੱਲ ਕਹੀ ਗਈ ਸੀ ਕਿ ਜੇਕਰ ਚੇਤਨ ਸਿੰਘ ਜੌੜਾਮਾਜਰਾ ਦੁਆਰਾ ਮੁਆਫ਼ੀ ਨਹੀਂ ਮੰਗੀ ਜਾਂਦੀ ਤਾਂ ਉਹਨਾਂ ਵੱਲੋਂ ਦੋ ਦਿਨਾਂ ਬਾਅਦ ਪੰਜਾਬ ਭਰ ਦੇ ਟੀਚਰਾਂ ਦੁਆਰਾ ਪੁਤਲੇ ਫੂਕੇ ਜਾਣਗੇ ਜਿਸ ਤੋਂ ਬਾਅਦ ਅੱਜ ਚੇਤਨ ਸਿੰਘ ਜੌੜੇ ਮਾਜਰਾ ਨੇ ਮੁਆਫ਼ੀ ਮੰਗ ਲਈ ਹੈ।
MLA ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਇਰਾਦਾ ਕਿਸੇ ਦੀ ਅਧਿਆਪਕ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਟੀਚਰ ਸਾਡੇ ਗੁਰੂ ਨੇ, ਉਨ੍ਹਾਂ ਨੇ ਹੀ ਸਾਨੂੰ ਸੇਧ ਦੇਣੀ ਹੈ। ਜੇਕਰ ਕਿਸੇ ਟੀਚਰ ਨੂੰ ਉਹਨਾਂ ਦੀ ਕੀਤੀ ਟਿੱਪਣੀ ਤੋਂ ਦੁੱਖ ਲੱਗਿਆ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਟੀਚਰ ਵਰਗ ਹਮੇਸ਼ਾ ਤੋਂ ਹੀ ਸਾਡੇ ਲਈ ਸਤਿਕਾਰਯੋਗ ਰਿਹਾ ਹੈ।