ਵਲਟੋਹਾ, ਬਰਿੰਦਰ ਢਿੱਲੋਂ, ਰੱਖੜਾ, ਜਗੀਰ ਕੌਰ ਸਣੇ 184 ਲੀਡਰਾਂ ਦੀ ਸੁਰੱਖਿਆ ਵਾਪਸ ਲਈ ਭਗਵੰਤ ਮਾਨ

Spread the love

ਪੰਜਾਬ ਵਿਚ ਭਗਵੰਤ ਮਾਨ (CM Bhagwant Mann) ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ 184 ਸਾਬਕਾ ਵਿਧਾਇਕਾਂ-ਮੰਤਰੀਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਲਿਸਟ ‘ਚ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਦੇ ਐਮਐਲਏ ਦੇ ਨਾਂ ਵੀ ਸ਼ਾਮਲ ਹਨ।

ਇਸ ਦੇ ਨਾਲ ਹੀ ਕਾਂਗਰਸ ਦੇ ਕੁਝ ਜ਼ਿਲ੍ਹਾ ਪ੍ਰਧਾਨ ਤੇ ਯੂਥ ਕਾਂਗਰਸ ਪ੍ਰੈਜੀਡੈਂਟ ਤੋਂ ਵੀ ਸਿਕਿਓਰਿਟੀ ਵਾਪਸ ਲੈ ਲਈ ਗਈ ਹੈ। ਕੁਝ ਸਾਬਕਾ ਜਥੇਦਾਰ ਤੇ ਐਸਜੀਪੀਸੀ ਦੇ ਮੈਂਬਰ ਤੋਂ ਵੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਹੋਵੇ ਹਨ।ਇਨ੍ਹਾਂ ‘ਚੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਸਣੇ 184 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ।

ਲਿਸਟ ਵਿਚ ਬਰਿੰਦਰ ਢਿੱਲੋਂ ਤੇ ਅਰਵਿੰਦ ਖੰਨਾ ਦੇ ਨਾਂ ਵੀ ਸ਼ਾਮਲ ਹਨ।

 

Posted on 23rd April 2022

Latest Post