ਮੋਹਾਲੀ ਦੀਆਂ 37 ਸੰਵੇਦਨਸ਼ੀਲ ਇਮਾਰਤਾਂ ਦੀ ਸੁਰੱਖਿਆ ਵਧਾਈ, ਪੈਰਾ ਮਿਲਟਰੀ ਦੇ 100 ਜਵਾਨ ਤਾਇਨਾਤ

Spread the love

ਮੁਹਾਲੀ – ਪੰਜਾਬ ‘ਚ ਮੋਹਾਲੀ ਜ਼ਿਲ੍ਹੇ ‘ਚ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ‘ਤੇ ਆਰਪੀਜੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਹੋਰ ਚੌਕਸ ਹੋ ਗਈ ਹੈ। ਜ਼ਿਲੇ ‘ਚ ਦੁਬਾਰਾ ਕੋਈ ਅੱਤਵਾਦੀ ਘਟਨਾ ਨਾ ਵਾਪਰੇ ਇਸ ਲਈ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਲ੍ਹੇ ਵਿਚ ਵਧੀਕ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਤਾਇਨਾਤ ਕੀਤੀ ਗਈ ਹੈ। ਫੋਰਸ ਦੀ ਇਕ ਵਾਧੂ ਕੰਪਨੀ ਇੱਥੇ ਤੈਨਾਤ ਕੀਤੀ ਗਈ ਹੈ ਜਿਸ ਵਿਚ 100 ਜਵਾਨ ਹਨ। ਇਨ੍ਹਾਂ ਵਿੱਚੋਂ 75 ਜਵਾਨ ਇੱਕੋ ਸਮੇਂ ਉਪਲਬਧ ਹੋਣਗੇ।

ਇਨ੍ਹਾਂ ਸਿਪਾਹੀਆਂ ਨੂੰ ਸ਼ਹਿਰ ਦੇ ਕਈ ਹਿੱਸਿਆਂ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇਗੀ। ਇਹ ਫੋਰਸ ਸ਼ਹਿਰ ਦੀਆਂ ਅਹਿਮ ਸੜਕਾਂ ਅਤੇ ਨਾਕਿਆਂ ‘ਤੇ ਵੀ ਨਜ਼ਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਭਰ ਵਿਚ 170 ਦੇ ਕਰੀਬ ਸੰਵੇਦਨਸ਼ੀਲ ਇਮਾਰਤਾਂ ਹਨ। ਇਨ੍ਹਾਂ ਵਿਚੋਂ ਮੁਹਾਲੀ ਵਿਚ 37 ਅਤਿ ਸੰਵੇਦਨਸ਼ੀਲ ਇਮਾਰਤਾਂ ਹਨ। ਮੋਹਾਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਭਰ ਵਿਚ ਲਗਭਗ 2,000 ਪੈਰਾ ਮਿਲਟਰੀ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਜਾਵੇਗਾ।

10 ਕੰਪਨੀਆਂ ਪਹੁੰਚ ਗਈਆਂ ਹਨ ਅਤੇ ਬਾਕੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਪਹੁੰਚ ਜਾਣਗੀਆਂ। ਲੁਧਿਆਣਾ ਕੋਰਟ ਕੰਪਲੈਕਸ ਤੋਂ ਬਾਅਦ ਮੋਹਾਲੀ ‘ਚ ਇੰਟੈਲੀਜੈਂਸ ਦੀ ਇਮਾਰਤ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਪੰਜਾਬ ਦੇ ਡੀਜੀਪੀ ਨੇ ਐਸਐਚਓ ਪੱਧਰ ਦੇ ਅਧਿਕਾਰੀਆਂ ਨੂੰ ਸੁਰੱਖਿਆ ਲਈ ਆਪਣੇ ਖੇਤਰ ਦੀਆਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਇਮਾਰਤਾਂ ‘ਤੇ ਨਜ਼ਰ ਰੱਖਣ ਲਈ ਵੀ ਕਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਕੁਝ ਅਜਿਹੇ ਇਨਪੁਟ ਹਨ ਜੋ ਸਮਾਜ ਵਿਰੋਧੀ ਅਨਸਰ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੁਹਾਲੀ ਦੇ ਨਾਲ ਲੱਗਦੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੀ ਕੰਧ ਕੋਲ ਵੀ ਆਰਡੀਐਕਸ ਵੀ ਮਿਲ ਚੁੱਕਾ ਹੈ।

Posted on 22nd May 2022

Latest Post