ਮੋਰਿੰਡਾ ਬੇਅਦਬੀ ਕਾਂਡ ਦੇ ਆਰੋਪੀ ਜਸਵੀਰ ਸਿੰਘ ਦੀ ਮਾਨਸਾ ਜੇਲ੍ਹ ‘ਚ ਮੌਤ..
ਮਾਨਸਾ : ਮੋਰਿੰਡਾ ਬੇਅਦਬੀ ਕਾਂਡ ਦੇ ਆਰੋਪੀ ਜਸਵੀਰ ਸਿੰਘ ਉਰਫ਼ ਜੱਸੀ ਦੀ ਮੌਤ ਹੋ ਗਈ ਹੈ। ਉਹ ਮਾਨਸਾ ਦੀ ਤਮਕੋਟ ਜੇਲ੍ਹ ‘ਚ ਬੰਦ ਸੀ। ਜਸਵੀਰ ਨੂੰ ਰੂਪਨਗਰ ਤੋਂ 29 ਅਪ੍ਰੈਲ ਨੂੰ ਮਾਨਸਾ ਲਿਆਂਦਾ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਜਸਵੀਰ ਤਮਕੋਟ ਜੇਲ੍ਹ ਵਿੱਚ ਬੰਦ ਸੀ। ਸੂਤਰਾਂ ਮੁਤਾਬਿਕ ਉਸ ਨੂੰ ਜੇਲ੍ਹ ਵਿਭਾਗ ਵੱਲੋਂ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਹਸਪਤਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਉਸ ਨੂੰ ਛਾਤੀ ਵਿਚ ਦਰਦ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।
MORE LATEST NEWS METRO TIMES (FACEBOOK)
Posted on 2nd May 2023