Sidhu Moosewala murder case update-ਆਈ.ਏ.ਐਨ.ਐਸ ਦੀ ਖ਼ਬਰ ਮੁਤਾਬਿਕ ਪੰਜਾਬ ਪੁਲਿਸ ਨੇ ਇਸ ਸਬੰਧ ਵਿੱਚ ਮਹਾਰਾਸ਼ਟਰ ਪੁਲਿਸ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਫੋਟੋ ਸਾਹਮਣੇ ਆਈ ਹੈ ਜਿਸ ਵਿੱਚ ਜਾਧਵ ਨੂੰ ਆਸ਼ਾ ਗਵਲੀ ਨਾਲ ਦੇਖਿਆ ਜਾ ਸਕਦਾ ਹੈ, ਜੋ ਅਰੁਣ ਗਵਲੀ ਦੀ ਪਤਨੀ ਹੈ। ਜਾਂਚ ਦੌਰਾਨ ਉਸ ਦਾ ਨਾਂ ਸਾਹਮਣੇ ਆਇਆ ਹੈ। ਮਹਾਰਾਸ਼ਟਰ ਪੁਲਿਸ ਨੇ ਹੁਣ ਜਾਧਵ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੋਇਆ ਹੈ। ਇਸ ਕੇਸ ਦੀ ਤਾਰ ਹੁਣ ਮੁੰਬਈ ਦਾ ਖ਼ਤਰਨਾਕ ਅੰਡਰਵਰਲਡ ਡੌਨ ਅਰੁਣ ਗਵਲੀ ਜੁੜੀ ਹੋਣ ਬਾਰੇ ਖੁਲਾਸਾ ਹੋਇਆ ਹੈ। ਮਹਾਰਾਸ਼ਟਰ ਪੁਲਿਸ ਦੇ ਨਾਲ ਪੰਜਾਬ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ। ਕਤਲ ਕੇਸ ਦੇ ਤਾਰ ਅਰੁਣ ਗਵਲੀ ਗੈਂਗ ਨਾਲ ਜੁੜੇ ਹਨ। ਗਵਲੀ ਨੂੰ ਇੱਕ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਮੇਂ ਨਾਗਪੁਰ ਜੇਲ੍ਹ ਵਿੱਚ ਬੰਦ ਹੈ। ਸੂਤਰਾਂ ਮੁਤਾਬਿਕ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਗਵਲੀ ਦਾ ਗੁਰਗਾ ਹੈ। ਸੰਤੋਸ਼ ਜਾਧਵ 8 ਸ਼ਾਰਪ ਸ਼ੂਟਰਾਂ ‘ਚ ਸ਼ਾਮਲ ਹੈ। ਸੰਤੋਸ਼ ਜਾਧਵ ਪੁਣੇ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਅੱਠ ਸ਼ਾਰਪ ਸ਼ੂਟਰਾਂ ਦੀ ਭਾਲ ਕਰ ਰਹੀ ਹੈ ਅਤੇ ਜਾਧਵ ਉਨ੍ਹਾਂ ਵਿੱਚੋਂ ਇੱਕ ਹੈ। ਤਿੰਨ ਨਿਸ਼ਾਨੇਬਾਜ਼ ਪੰਜਾਬ ਤੋਂ, ਦੋ-ਦੋ ਹਰਿਆਣਾ ਅਤੇ ਮਹਾਰਾਸ਼ਟਰ ਦੇ ਹਨ ਜਦਕਿ ਆਖਰੀ ਰਾਜਸਥਾਨ ਤੋਂ ਹੈ।
ਆਈ.ਏ.ਐਨ.ਐਸ ਦੀ ਖ਼ਬਰ ਮੁਤਾਬਿਕ ਪੰਜਾਬ ਪੁਲਿਸ ਨੇ ਇਸ ਸਬੰਧ ਵਿੱਚ ਮਹਾਰਾਸ਼ਟਰ ਪੁਲਿਸ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਫੋਟੋ ਸਾਹਮਣੇ ਆਈ ਹੈ ਜਿਸ ਵਿੱਚ ਜਾਧਵ ਨੂੰ ਆਸ਼ਾ ਗਵਲੀ ਨਾਲ ਦੇਖਿਆ ਜਾ ਸਕਦਾ ਹੈ, ਜੋ ਅਰੁਣ ਗਵਲੀ ਦੀ ਪਤਨੀ ਹੈ। ਜਾਂਚ ਦੌਰਾਨ ਉਸ ਦਾ ਨਾਂ ਸਾਹਮਣੇ ਆਇਆ ਹੈ। ਮਹਾਰਾਸ਼ਟਰ ਪੁਲਿਸ ਨੇ ਹੁਣ ਜਾਧਵ ਦੀ ਭਾਲ ਸ਼ੁਰੂ ਕਰ ਦਿੱਤੀ ਹੈ।