ਪੰਜਾਬ ਸਰਕਾਰ ਵੱਲੋਂ 17 ਆਈਪੀਐਸ ਤੇ ਇੱਕ ਪੀਪੀਐਸ ਅਫਸਰਾਂ ਦੇ ਤਬਾਦਲੇ

Spread the love

 

ਚੰਡੀਗੜ੍ਹ- ਪੰਜਾਬ ਸਰਕਾਰ ਨੇ ਅੱਜ ਸ਼ਾਮ ਪੰਜਾਬ ਪੁਲਿਸ  ਦੇ 17 ਆਈ ਪੀ ਐਸ ਅਤੇ ਇੱਕ ਪੀ ਪੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ।

ਉਨ੍ਹਾਂ ਵਿੱਚ 1997 ਬੈਚ ਦੇ ਆਈਪੀਐਸ ਨੌਨਿਹਾਲ ਸਿੰਘ, 1999 ਬੈਚ ਦੇ ਆਈਪੀਐਸ ਅਰੁਨ ਕੁਮਾਰ ਮਿੱਤਲ, 2003 ਬੈਚ ਦੇ ਆਈਪੀਐਸ ਸੁਖਚੈਨ ਸਿੰਘ, 2004 ਬੈਚ ਦੇ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ, 2007 ਬੈਚ ਦੇ ਆਈਪੀਐਸ ਐਸ. ਭੂਪਤੀ , 2008 ਬੈਚ ਦੇ ਆਈਪੀਐਸ ਰਾਹੁਲ ਐਸ, 2008 ਬੈਚ ਦੇ ਆਈਪੀਐਸ ਜਗਡਾਲੇ ਨਿੰਲਾਬਰੀ, 2010 ਬੈਚ ਦੇ ਆਈਪੀਐਸ ਪਾਟਿਲ ਕੇਤਨ ਬਾਲੀਰਾਮ, 2011 ਬੈਚ ਦੇ ਆਈਪੀਐਸ ਗੌਰਵ ਗਰਗ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ, 2012 ਬੈਚ ਦੇ ਆਈਪੀਐਸ ਅਮਨੀਤ ਕੌਂਡਲ, 2013 ਬੈਚ ਦੇ ਆਈਪੀਐਸ ਕੰਵਰਦੀਪ ਕੌਰ, 2014 ਬੈਚ ਦੇ ਆਈਪੀਐਸ ਦੀਪਕ ਪਰੀਕ, 2014 ਬੈਚ ਦੇ ਆਈਪੀਐਸ ਸਚਿਨ ਗੁਪਤਾ, 2014 ਬੈਚ ਦੇ ਆਈਪੀਐਸ ਵਰੁਣ ਕੁਮਾਰ, ਆਈਪੀਐਸ ਸਤਿੰਦਰ ਸਿੰਘ, ਆਈਪੀਐਸ ਨਰਿੰਦਰ ਭਾਰਗਵ ਅਤੇ ਇੱਕ ਪੀਪੀਐਸ ਅਫਸਰ ਹਰਕਮਲਪ੍ਰੀਤ ਸਿੰਘ ਸ਼ਾਮਿਲ ਹਨ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਵੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਆਈਪੀਐਸ ਅਧਿਕਾਰੀਆਂ ਅਤੇ ਪੰਜਾਬ ਦੇ ਕਈ ਜ਼ਿਲਿਆਂ ਦੇ ਡੀ.ਸੀ. ਦੀ ਬਦਲੀ ਕੀਤੀ ਸੀ।

Posted on 16th April 2022

Latest Post