ਭਾਰਤ ਬਨਾਮ ਪਾਕਿਸਤਾਨ ਵਰਡ ਕੱਪ ਦੇ ਸਭ ਤੋਂ ਹਾਈ-ਵੋਲਟੇਜ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਦੇ ਅਰਧ ਸੈਂਕੜਿਆ ਦੀ ਮਦਦ ਨਾਲ ਪਾਕਿਸਤਾਨ ਨੂੰ 7 ਵਿਕੇਟਾਂ 19.3 ਓਵਰ ਰਹਿੰਦੇ ਹਰਾ ਕੇ ਆਪਣੀ ਲਗਾਤਾਰ ਤੀਸਰੀ ਜਿੱਤ ਹਾਸਲ ਕੀਤੀ।
In the most high-voltage match of the World Cup, India vs Pakistan, with the help of half-centuries from captain Rohit Sharma and Shreyas Iyer, defeated Pakistan by 7 wickets in 19.3 overs.
ਪਾਕਿਸਤਾਨ :- ਪਾਕਿਸਤਾਨ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 42.5 ਓਵਰਾਂ ਵਿੱਚ 10 ਵਿਕੇਟਾਂ ਦੇ ਨੁਕਸਾਨ ਨਾਲ 191 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਕਪਤਾਨ ਬਾਬਰ ਆਜ਼ਮ ਨੇ 58 ਗੇਂਦਾ ਵਿੱਚ 50 ਦੌੜਾਂ ਬਣਾਈਆ ਅਤੇ ਵਿਕੇਟ-ਕੀਪਰ ਮੁਹੰਮਦ ਰਿਜ਼ਵਾਨ ਨੇ 69 ਗੇਂਦਾ ਵਿੱਚ 49 ਦੋੜਾਂ ਬਣਾਈਆ। ਹੋਰ ਕੋਈ ਵੀ ਖਿਡਾਰੀ ਜ਼ਿਆਦਾ ਕੁਝ ਨਹੀਂ ਕਰ ਸਕਿਆ। ਭਾਰਤੀ ਗੇਂਦਬਾਜਾਂ ਨੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਜ਼ਿਆਦਾ ਕੁੱਝ ਨਾ ਕਰਨ ਦਿੱਤਾ। ਜਿਸ ਵਿੱਚ ਰਵਿੰਦਰ ਜਾਡੇਜਾ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਹਾਰਦਿਕ ਪਾਂਡਯਾ ’ਤੇ ਮੁਹੰਮਦ ਸ਼ਿਰਾਜ਼ ਨੇ 2-2 ਵਿਕੇਟਾਂ ਹਾਸਲ ਕੀਤੀਆਂ।
Pakistan :- The players of Pakistan scored 191 runs with the loss of 10 wickets in 42.5 overs while batting first. In which opener captain Babar Azam scored 50 runs in 58 balls and wicket-keeper Mohammad Rizwan scored 49 runs in 69 balls. No other player could do much. The Indian bowlers did not allow the Pakistan players to do much. In which Ravindra Jadeja, Jasprit Bumrah, Kuldeep Yadav, Hardik Pandya and Mohammad Shiraz took 2 wickets each.
ਭਾਰਤ :- 192 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁਰੂ ਵਿੱਚ ਹੀ ਕਪਤਾਨ ਰੋਹਿਤ ਸ਼ਰਮਾ ਨੇ ਪਾਕਿਸਤਾਨੀ ਗੇਂਦਬਾਜ਼ਾ ਦੀ ਜ਼ਮ ਕੇ ਕਲਾਸ ਲਈ। ਓਪਨਰ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ 16-16 ਦੌੜਾ ਬਣਾ ਕੇ ਆਊਟ ਹੋ ਗਏ।ਇਸਤੋਂ ਬਾਅਦ ਮਿਡਲ ਆਰਡਰ ਦੇ ਬੱਲੇਬਾਜ ਸ਼੍ਰੇਅਸ ਅਈਅਰ ਨੇ ਅਰਧ ਸੈਂਕੜਾ ਲਗਾਇਆ। 30.3 ਓਵਰਾਂ ਵਿੱਚ ਭਾਰਤੀ ਟੀਮ ਨੇ 192 ਦੋੜਾਂ ਦਾ ਟੀਚਾ ਹਾਸਲ ਕਰ ਵਿਸ਼ਵ ਕੱਪ ਵਿੱਚ ਆਪਣੀ ਲਗਾਤਾਰ ਤੀਸਰੀ ਜਿੱਤ ਹਾਸਲ ਕੀਤੀ। ਪਾਕਿਸਤਾਨ ਲਈ ਗੇਂਦਬਾਜ ਸਾਹਿਨ ਸ਼ਾਹ ਅਫ਼ਰੀਦੀ ਨੇ 2 ਵਿਕੇਟਾਂ ਹਾਸਲ ਕੀਤੀਆਂ ਅਤੇ ਹਸਨ ਅਲੀ ਨੇ 1 ਵਿਕੇਟ ਹਾਸਲ ਕੀਤੀ। ਹੋਰ ਕੋਈ ਵੀ ਗੇਂਦਬਾਜ ਭਾਰਤੀ ਬੱਲੇਬਾਜਾਂ ਨੂੰ ਰੋਕਣ ਤੋਂ ਅਸਮਰਥ ਰਹੇ।
India :- To achieve the target of 192 runs, the players of the North Indian team were initially taken by the captain Rohit Sharma by the Pakistani bowlers. Opener Shubman Gill and Virat Kohli got out after making 16 runs each. After that, middle order batsman Shreyas Iyer scored a half century. In 30.3 overs, the Indian team achieved the target of 192 runs and achieved their third consecutive victory in the World Cup. For Pakistan bowler Sahin Shah Afridi took 2 wickets and Hasan Ali took 1 wicket. Any other bowlers were unable to stop the Indian batsmen.