ਨਸ਼ੇ ਦੀ ਓਵਰਡੋਜ਼ ਕਾਰਨ ਜਵਾਨ ਪੁੱਤ ਦੀ ਗਈ ਜਾਨ, ਇੱਕ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਨੌਜਵਾਨ

Spread the love

 

ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾ ਪੁਰਾਣਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਹ ਨੌਜਵਾਨ ਇੱਕ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਿਸ ਆਇਆ ਸੀ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲ ਦੇ ਅਨਮੋਲ ਵਜੋਂ ਹੋਈ ਹੈ। ਅਨਮੋਲ ਦੇ ਪਿਤਾ ਨੇ ਉਸ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਦੇਸ਼ ਭੇਜਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਨੇ ਦੱਸਿਆ ਕਿ 20 ਦਿਨ ਪਹਿਲਾਂ ਉਹ ਦੁਬਈ ਗਿਆ ਸੀ, ਪਰ ਮਨ ਨਾ ਲੱਗਣ ਕਾਰਨ ਵਾਪਸ ਆ ਗਿਆ। ਘਰ ਵਾਪਸ ਆਉਣ ‘ਤੇ ਉਹ ਕਰੀਬ ਪੰਚ ਮਿੰਟ ਹੀ ਰਿਹਾ ਅਤੇ ਉਸ ਨੇ ਆਪਣੇ ਪਿਤਾ ਨੂੰ ਆਪਣਾ ਪਾਸਪੋਰਟ ਦੇ ਦਿੱਤਾ ਅਤੇ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਲਈ ਨਿਕਲ ਗਿਆ। ਭੈਣ ਅਨੁਸਾਰ, ਕੁਝ ਸਮੇਂ ਬਾਅਦ ਦੋ ਦੋਸਤ ਅਨਮੋਲ ਨੂੰ ਘਰ ਛੱਡ ਕੇ ਚਲੇ ਗਏ।
ਉਨ੍ਹਾਂ ਦੇਖਿਆ ਕਿ ਅਨਮੋਲ ਦੇ ਹੱਥ ‘ਚ ਟੀਕੇ ਦੇ ਨਿਸ਼ਾਨ ਸਨ ਅਤੇ ਨਾੜਾਂ ਨੀਲੀਆਂ ਹੋਈਆਂ ਸਨ। ਜਦੋਂ ਉਹਨੂੰ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਫਿਲਹਾਲ, ਪੁਲਿਸ ਵੱਲੋਂ ਇਸ ਮਾਮਲੇ ਉਤੇ ਕੋਈ ਵੀ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Posted on 20th May 2025

Latest Post