ਬੀਤੇ ਦਿਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀ ਰਾਣਾ ਦੇ ਵਿੱਚ ਸਹੁਰੇ ਪਰਿਵਾਰ ਦੇ ਵੱਲੋਂ ਮਿਲ ਕੇ ਨੂੰਹ ਦਾ ਗਲਾ ਘੋਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਥਾਣਾ ਨੰਦਗੜ੍ਹ ਵਿੱਚ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਦੇ ਉੱਤੇ ਮੁਕਦਮਾ ਦਰਜ ਵਿੱਚ ਕੀਤਾ ਗਿਆ ਸੀ ਜਿਸ ਦੇ ਵਿੱਚ ਮ੍ਰਿਤਕ ਲੜਕੀ ਦਾ ਪਤੀ ਸਸਰਾਂ ਅਤੇ ਨਨਾਣ ਸ਼ਾਮਿਲ ਸੀ। ਮਾਮਲੇ ਸਬੰਧੀ ਪੁਲਿਸ ਦੇ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਪੁਲਿਸ ਵੱਲੋਂ ਮ੍ਰਿਤਕਾ ਦੀ ਨਨਾਣ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਸੀ ਜਿਸ ਦੇ ਵਿੱਚ ਲੜਕੀ ਦੇ ਪਰਿਵਾਰ ਦੇ ਵੱਲੋਂ ਪਹਿਲਾਂ ਥਾਣਾ ਨੰਦਗੜ੍ਹ ਦੇ ਬਾਹਰ ਧਰਨਾ ਲਗਾਇਆ ਗਿਆ। ਜਿਸ ਤੋਂ ਬਾਅਦ ਅੱਜ ਐੱਸਐੱਸਪੀ ਬਠਿੰਡਾ ਦੇ ਦਫਤਰ ਦੇ ਬਾਹਰ ਇਕੱਠ ਕਰਕੇ ਧਰਨਾ ਲਗਾਇਆ ਗਿਆ ਤੇ ਮ੍ਰਿਤਕ ਲੜਕੀ ਦੀ ਨਨਾਣ ਦੀ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਗਈ ਹੈ।
ਇਸ ਮਾਮਲੇ ਦੇ ਵਿੱਚ ਸਬੰਧਤ ਅਧਿਕਾਰੀ DSP ਹੀਨਾ ਗੁਪਤਾ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਲੜਕੀ ਜੋ ਕਿ ਬਹਿਮਣ ਦੀਵਾਨਾਂ ਦੀ ਰਹਿਣ ਵਾਲੀ ਸੀ ਤੇ ਜੰਗੀ ਰਾਣਾ ਪਿੰਡ ਦੇ ਵਿੱਚ ਉਸ ਦਾ ਵਿਆਹ ਹੋਇਆ ਸੀ ਪਰ ਪੇਕੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਹੁਰੇ ਪਰਿਵਾਰ ਦੇ ਵੱਲੋਂ ਸਾਡੀ ਧੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਅਤੇ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਬੀਤੇ ਦਿਨ ਪਹਿਲਾਂ ਸਾਡੀ ਧੀ ਨੂੰ ਸਹੁਰਾ ਪਰਿਵਾਰ ਨੇ ਮਿਲ ਕੇ ਗਲ ਕੋਟ ਕੇ ਮਾਰ ਦਿੱਤਾ ਹੈ। ਅਸੀਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਨਨਾਣ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਅਸੀਂ ਉਸ ਨੂੰ ਦੋ ਦਿਨਾਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਵਾਂਗੇ।