ਜਲੰਧਰ ‘ਚ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਭਿਆਨਕ ਅੱਗ, ਪਿਓ ਤੇ ਡੇਢ ਸਾਲਾ ਬੱਚੇ ਦੀ ਗਈ ਜਾਨ

Spread the love

ਜਲੰਧਰ: ਜਲੰਧਰ ਦੇ ਨੇੜਲੇ ਪਿੰਡ ਲੰਮਾ ‘ਚ ਇਕ ਦਰਦਨਾਕ ਹਾਦਸਾ ਵਾਪਰ ( Terrible fire in house due to cylinder explosion in Jalandhar) ਗਿਆ। ਇਥੇ ਇੱਕ ਘਰ ਅੰਦਰ ਅਚਾਨਕ ਅੱਗ ( Terrible fire in house due to cylinder explosion in Jalandhar) ਲੱਗ ਗਈ। ਇਸ ਹਾਦਸੇ ‘ਚ ਪਿਓ ‘ਤੇ ਬੱਚੇ ਦੀ ਮੌਤ ਹੋ ਗਈ। ਜਦਕਿ ਮਾਂ ਤੇ ਇੱਕ ਹੋਰ ਬੱਚਾ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਏ।

ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਪਏ ਸਿਲੰਡਰ ਦੀ ਗੈਸ ਲੀਕ ਹੋ ਰਹੀ ਸੀ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਸੀ। ਰੋਜ਼ਾਨਾਂ ਦੀ ਤਰ੍ਹਾਂ ਅੱਜ ਸਵੇਰੇ ਜਿਵੇਂ ਹੀ ਘਰ ਦੇ ਮੈਂਬਰ ਨੇ ਗੈਸ ਚੁੱਲ੍ਹਾ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ( Terrible fire in house due to cylinder explosion in Jalandhar) ਅੱਗ ਲੱਗ ਗਈ, ਜੋ ਪੂਰੇ ਘਰ ਵਿੱਚ ਫੈਲ ਗਈ।

 

ਗੈਸ ਲੀਕ ਕਾਰਨ ਹੋਏ ਅੱਗ ਧਮਾਕੇ ਕਾਰਨ 2 ਲੋਕਾਂ ਦੀ ਝੁਲਸਣ ਕਾਰਨ ( Terrible fire in house due to cylinder explosion in Jalandhar) ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ’ਚ 2 ਹੋਰ ਲੋਕ ਗੰਭੀਰ ਰੂਪ ‘ਚ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਰਾਜ ਕੁਮਾਰ ਵਜੋਂ ਹੋਈ ਹੈ। ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਤੇ ਇੱਥੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਦੇ ਰਹਿੰਦਾ ਸੀ ।

Posted on 20th May 2022

Latest Post