ਚੰਦਰਯਾਨ-3 ਦੇ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਹੁਣ ਸੂਰਜ ਦਾ ਅਧਿਐਨ ਕਰਨ ਲਈ ਇੱਕ ਹਫ਼ਤੇ ਦੇ ਅੰਦਰ, ਸੰਭਾਵਤ ਤੌਰ ਉਤੇ 2 ਸਤੰਬਰ ਨੂੰ ਸੂਰਜੀ ਮਿਸ਼ਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸਰੋ ਮਿਸ਼ਨ ਸਨ (ISRO mission sun) ਤਹਿਤ ਸੂਰਜ ਤੱਕ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। 2 ਸਤੰਬਰ ਨੂੰ ISRO PSLV ਰਾਕੇਟ ਰਾਹੀਂ ਸਤੀਸ਼ ਧਵਨ ਸਪੇਸ ਸੈਂਟਰ SHAR (SDSC SHAR) ਸ਼੍ਰੀਹਰਿਕੋਟਾ ਤੋਂ ਆਦਿਤਿਆ-L1 ਨੂੰ ਲਾਂਚ ਕਰੇਗਾ।
After the successful landing of Chandrayaan-3, ISRO is now gearing up to launch a solar mission within a week, possibly on September 2, to study the Sun. ISRO is preparing to reach the sun under mission sun. On September 2, ISRO will launch Aditya-L1 from Satish Dhawan Space Center SHAR (SDSC SHAR) Sriharikota via PSLV rocket.
ਇਸਰੋ ਦਾ ਆਦਿਤਿਆ ਐਲ1 ਮਿਸ਼ਨ ਭਾਰਤੀ ਪੁਲਾੜ ਏਜੰਸੀ ਦਾ ਸਭ ਤੋਂ ਮੁਸ਼ਕਲ ਮਿਸ਼ਨ ਹੈ। ਇਹ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਹੈ ਜੋ ਸੂਰਜ ਦਾ ਅਧਿਐਨ ਕਰੇਗਾ। ਸਤੰਬਰ ਦੇ ਸ਼ੁਰੂ ਵਿੱਚ ਇਸ ਪੁਲਾੜ ਯਾਨ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸਰੋ ਮੁਤਾਬਕ ਆਦਿਤਿਆ ਐਲ1 ਪੁਲਾੜ ਯਾਨ ਵਿੱਚ ਸੱਤ ਤਰ੍ਹਾਂ ਦੇ ਵਿਗਿਆਨਕ ਪੇਲੋਡਸ ਹੋਣਗੇ।
ISRO’s Aditya L1 mission is the most challenging mission of the Indian Space Agency. It is India’s first solar mission to study the Sun. Preparations are underway to launch this spacecraft in early September. According to ISRO, the Aditya L1 spacecraft will carry seven types of scientific payloads.