ਉੱਤਰੀ ਗ੍ਰੀਸ ਵਿੱਚ ਹੋਇਆ ਇੱਕ ਭਿਆਨਕ ਹਾਦਸਾ…
ਏਥਨਜ਼ ਤੋਂ ਉੱਤਰੀ ਸ਼ਹਿਰ ਥੇਸਾਲੋਨੀਕੀ ਜਾ ਰਹੀ ਯਾਤਰੀ ਰੇਲਗੱਡੀ ‘ਤੇ ਮਾਲਗੱਡੀ ਵਿਚਾਲੇ ਹੋਈ ਭਿਆਨਕ ਟੱਕਰ। ਭਿਆਨਕ ਹਾਦਸੇ ਵਿੱਚ ਬਚੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਟਰੇਨ ਪਲਟ ਗਈ ਸੀ ਅਤੇ ਅੱਗ ਦੀ ਲਪੇਟ ਵਿੱਚ ਆ ਗਈ ਸੀ।
ਇਹ ਭਿਆਨਕ ਹਾਦਸਾਂ ਲਾਰੀਸਾ ਸ਼ਹਿਰ ਦੇ ਨੇੜੇ ਮੰਗਲਵਾਰ ਦੀ ਰਾਤ ਨੂੰ ਹੋਇਆ। 2 ਟਰੇਨਾਂ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਨੇ 32 ਲੋਕਾਂ ਦੀ ਜਾਨ ਲੈ ਲਈ ਅਤੇ 85 ਤੋਂ ਵੱਧ ਲੋਕਾਂ ਨੂੰ ਜਖ਼ਮੀ ਕਰ ਦਿੱਤਾ। ਰਾਤ ਭਰ ਬਚਾਅ ਕਰਮਚਾਰੀ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਬਚਾਉਣ ਦਾ ਕੰਮ ਲਗਾਤਾਰ ਕਰ ਰਹੇ ਹਨ।
ਹਾਦਸੇ ‘ਚ ਸ਼ਿਕਾਰ ਹੋਏ ਲੋਕਾਂ ਦੱਸਿਆ ਕਿ ਹਾਦਸਾ ਬਹੁਤ ਹੀ ਦਿਲ ਦਹਿਲਾਉਣ ਵਾਲਾ ਸੀ। ਸਾਨੂੰ ਭੂਚਾਲ ਦੇ ਝਟਕੇ ਵਾਂਗ ਮਹਿਸੂਸ ਹੋਇਆ ‘ਇੱਕਦਮ ਅੱਗ ਲੱਗ ਗਈ, ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਰੇਲਗੱਡੀ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਘਬਰਾਹਟ ‘ਚ ਲੋਕ ਚੀਕਾਂ ਮਾਰਨ ਲੱਗੇ। ਕੁੱਝ ਲੋਕਾਂ ਛਾਲਾਂ ਮਾਰ ਕੇ ਬਾਹਰ ਆ ਗਏ ‘ਤੇ ਕੁੱਝ ਵਿੱਚ ਹੀ ਫਸ ਗਏ। ਹੁਣ ਤੱਕ ਇਸ ਦਰਦਨਾਕ ਘਟਨਾਂ ਦੇ ਮੁੱਖ ਕਾਰਨ ਬਾਰੇ ਪਤਾ ਨਹੀਂ ਲੱਗਿਆ।