ਕਣਕ ਦੀ ਖਰੀਦ ਦੌਰਾਨ ਬਿਹਤਰ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਨੂੰ ਲਾਲ ਚੰਦ ਕਟਾਰੂਚਕ ਨੇ ਕੀਤਾ ਸਨਮਾਨਿਤ..
ਪੁਰਸਕਾਰਾਂ ਵਿੱਚ ਸੰਗਰੂਰ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦਰਜਾਬੰਦੀ ਵਿੱਚ ਲੁਧਿਆਣਾ ਈਸਟ, ਐੱਸ.ਏ.ਐੱਸ. ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਨੇ ਕ੍ਰਮਵਾਰ ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਖਰੀਦ ਸੀਜ਼ਨ ਦਾ ਜਾਇਜ਼ਾ ਲੈ ਰਹੇ ਸਨ। ਖਰੀਦ ਸੀਜ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਭਾਗ ਦੇ ਸਮੁੱਚੇ ਸਟਾਫ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਉਨ੍ਹਾਂ ਨੂੰ ਇਸ ਸੀਜ਼ਨ ਦੀ ਸਫ਼ਲਤਾ ਵਾਂਗ ਅਗਲੇ ਸੀਜ਼ਨ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ।
ਇਸ ਮੌਕੇ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਜ਼ਿਲ੍ਹਿਆਂ ਨੂੰ ਇਹ ਪੁਰਸਕਾਰ ਪੰਜ ਮਾਪਦੰਡਾਂ ਦੇ ਆਧਾਰ ‘ਤੇ ਦਿੱਤੇ ਗਏ ਹਨ, ਜਿਸ ਵਿੱਚ ਅਨਾਜ ਖਰੀਦ ਪੋਰਟਲ ‘ਤੇ ਕਲੱਸਟਰ ਮੈਪਿੰਗ, ਵਾਹਨ ਸੂਚੀਆਂ ਨੂੰ ਅਪਲੋਡ ਕਰਨਾ, ਆਨਲਾਈਨ ਗੇਟ ਪਾਸ ਬਣਾਉਣਾ, 17 ਅਪ੍ਰੈਲ, 2023 ਤੋਂ 16 ਮਈ, 2023 ਤੱਕ ਔਸਤ ਲਿਫਟਿੰਗ ਅਤੇ 16 ਅਪ੍ਰੈਲ, 2023 ਤੋਂ 15 ਮਈ,2023 ਤੱਕ ਕੀਤੀਆਂ ਗਈਆਂ ਔਸਤ ਅਦਾਇਗੀਆਂ ਸ਼ਾਮਲ ਹਨ।
MORE LATEST NEWS ON METRO TIMES
Posted on 1st June 2023